26 June 2008

1500 Arrests Made...Sikh Activists Forced To Go Underground


1500 Arrests Made...Sikh Activists Forced To Go UndergroundShare


=====================
MANN DAL MEN BEING ARRESTED
=====================
1500 Sikhs arrested and many go underground
--------------------------------------------------------------------------------
On hearing about the protest program by Shiromani Akali Dal (Amritsar) and other Jathebandies, Badal govt has begun arresting them. 1500 Sikhs have been arrested and taken to unkown locations.

Raids have been conducted in various places by the police to stop the protests. Many Sikhs had gone underground before the police began conducting raids so that they could go on with the protest programs. Police conducted raid on the house of Akali Dal Amritsar general secretary, Prof Mohinderpal Singh, but was unable to nab him. Another raid was conducted on the house of Harbhanjan Singh Kashmiri but was also unable to arrest him. Talking to Jag Bani news on the phone Prof Mohinderpal Singh said that the police was out looking for workers of the Shiromani Akali Dal (Amritsar). He went on to say that Akali Dal Amritsar worker, Charan Singh was arrested by the police and taken to a unkown location.

The police also carried out a raid on an executive member of the Shiromani Akali Dal (Amritsar) by the name of Gurnam Singh. The police was unable to capture Gurnam Singh so instead they took his old aged father Bali Singh. Prof Mohinderpal also told of how a dera sacha sauda followers store was ransacked and a false case in regards to that was put on Bagicha Singh who is the general secretary of the Shiromani Akali Dal (Amritsar) Youth Wing. Today the police produced Bagicha Singh in the Patiala court and sent him to jail. Prof Mohinderpal Singh said that the protest progam announced by the party head would be carried out under any circumstances and all of badals actions would be given a befitting reply.

---------------------------------------------------------------------------------------------------------
ਰੇਲ ਰੋਕੋ ਪ੍ਰੋਗਰਾਮ ਨੂੰ ਦੇਖ ਮਾਨ ਦਲੀਆਂ ਦੀ ਫ਼ੜੋ-ਫ਼ੜੀ ਜਾਰੀ

1500 ਗਰਮ ਖਿਆਲੀ ਗ੍ਰਿਫਤਾਰ ਕੀਤੇ , ਕਈ ਆਗੂ ਹੋਏ ਅੰਡਰ-ਗਰਾਊਂਡ

ਪਟਿਆਲਾ 24 ਜੂਨ (ਮਨਜਿੰਦਰ)ਡੇਰਾ ਸੱਚਾ ਸੌਦਾ ਦੇ ਸੁਰੱਖਿਆ ਗਾਰਡਾਂ ਵਲੋਂ ਮੁਲੰਡ ਸ਼ਹਿਰ ਵਿੱਚ ਸਿੱਖ ਵਿਖਾਵਾਕਾਰੀਆਂ 'ਤੇ ਕੀਤੀ ਗਈ ਗੋਲਾਬਾਰੀ ਦੇ ਵਿਰੋਧ ਵਿੱਚ ਸੋ਼੍ਰਮਣੀ ਅਕਾਲੀ ਦਲ ਮਾਨ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਐਲਾਨੇ ਗਏ ਰੇਲ ਰੋਕੂ ਪ੍ਰੋਗਰਾਮ ਨੂੰ ਠੁੱਸ ਕਰਨ ਲਈ ਬਾਦਲ ਸਰਕਾਰ ਪੱਬਾਂ ਭਾਰ ਹੋ ਗਈ ਹੈ। ਬਾਦਲ ਦੇ ਇਸ਼ਾਰੇ 'ਤੇ ਪੰਜਾਬ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰ ਗਰਮ-ਖਿਆਲੀ ਜਥੇਬੰਦੀਆਂ ਦੇ ਵਰਕਰਾਂ ਅਤੇ ਆਗੂਆਂ ਦੀ ਫੜੋ ਫੜੀ ਤੇਜ਼ ਕਰ ਦਿੱਤੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚੋਂ ਲਗਭਗ ਡੇਢ ਹਜ਼ਾਰ ਗਰਮ-ਖਿਆਲੀਆਂ ਨੂੰ ਚੁੱਕ ਕੇ ਅਣਪਛਾਤੀ ਥਾਂ ਤੇ ਡੱਕ ਦਿੱਤਾ ਹੈ।

ਵੱਖ ਵੱਖ ਜਥੇਬੰਦੀਆਂ ਦੇ 25 ਜੂਨ ਰੇਲ ਰੋਕੋ ਪ੍ਰੋਗਰਾਮ ਨੂੰ ਵੇਖਦਿਆ ਪੁਲਸ ਨੇ ਗਰਮ-ਖਿਆਲੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਤੇਜ਼ ਕਰ ਦਿੱਤੀ ਹੈ। ਰੇਲ ਰੋਕੋ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਪਹਿਲਾ ਤੋਂ ਹੀ ਤੈਅ ਕੀਤੀ ਨੀਤੀ ਦੇ ਤਹਿਤ ਸੈਂਕੜੇ ਹੀ ਗਰਮ-ਦਲੀਏ ਅੰਡਰ-ਗਰਾਊਂਡ ਹੋ ਗਏ ਹਨ ਤਾਂ ਜੋ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਅਮਲੀ ਜਾਮਾ ਪਹਿਨਾਇਆ ਜਾ ਸਕੇ। ਅੱਜ ਬਾਅਦ ਦੁਪਿਹਰ ਪਟਿਆਲਾ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਦੀ ਗ੍ਰਿਫਤਾਰੀ ਲਈ ਉਨ੍ਹਾ ਦੇ ਸਰਹੰਦ ਰੋਡ ਵਿਖੇ ਸਥਿਤ ਘਰ 'ਤੇ ਛਾਪਾਮਾਰੀ ਕੀਤੀ ਲੇਕਿਨ ਉਹ ਪੁਲਸ ਦੇ ਹੱਥ ਨਹੀਂ ਲੱਗੇ। ਇਸੇ ਤਰ੍ਹਾ ਹੀ ਪੁਲਸ ਨੇ ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਕਸ਼ਮੀਰੀ ਦੇ ਘਰ ਵੀ ਛਾਪਾਮਾਰੀ ਕੀਤੀ ਲੇਕਿਨ ਪੁਲਸ ਦੇ ਪਹੁੰਚਣ ਤੋਂ ਪਹਿਲਾ ਕਸ਼ਮੀਰੀ ਰੂਪੋਸ਼ ਹੋ ਚੁੱਕੇ ਸਨ । ਫੋਨ 'ਤੇ ਹੋਈ ਗੱਲਬਾਤ ਦੌਰਾਨ ਪ੍ਰੋ. ਮਹਿੰਦਰਪਾਲ ਨੇ ਦੱਸਿਆ ਕਿ ਪੁਲਸ ਮਾਨ ਦਲ ਦੇ ਆਗੂਆਂ ਨੂੰ ਲੱਭ ਰਹੀ ਹੈ । ਉਨ੍ਹਾ ਕਿਹਾ ਕਿ ਇਸੇ ਦੌਰਾਨ ਹੀ ਸ਼ਹਿਰੀ ਮੀਤ ਪ੍ਰਧਾਨ ਚਰਨ ਸਿੰਘ ਸਂੋਢਾ ਪੁਲਸ ਦੇ ਹੱਥ ਲੱਗ ਗਿਆ, ਜਿਸਨੂੰ ਚੁੱਕ ਕੇ ਪੁਲਸ ਕਿਸੇ ਅਣਹੋਦੀ ਥਾਂ 'ਤੇ ਲੈ ਗਈ ।

ਇਸੇ ਤਰਾ ਹੀ ਸਮਾਣਾ ਪੁਲਸ ਨੇ ਮਾਨ ਦਲ ਦੇ ਐਗਜੈ਼ਕਟਿਵ ਮੈਂਬਰ ਗੁਰਨਾਮ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਛਾਪਾ ਮਾਰਿਆ, ਜਿਥੋਂ ਗੁਰਨਾਮ ਸਿੰਘ ਤਾਂ ਪੁਲਸ ਦੇ ਹੱਥ ਨਹੀਂ ਲੱਗਿਆ ਲੇਕਿਨ ਉਸਦੇ ਬਜ਼ੁਰਗ ਪਿਤਾ ਬਲੀ ਸਿੰਘ ਨੂੰ ਆਪਣੇ ਨਾਲ ਲੈ ਗਈ। ਪ੍ਰੋ.ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਦੂਜੇ ਪਾਸੇ ਸਮਾਣਾ ਵਿੱਚ ਪਿਛਲੇ ਦਿਨੀਂ ਇਕ ਪ੍ਰੇਮੀ ਦੀ ਦੁਕਾਨ ਦੀ ਹੋਈ ਤੋੜ ਫੋੜ ਦੇ ਝੂਠੇ ਕੇਸ ਵਿੱਚ ਪੁਲਸ ਨੇ ਮਾਨ ਦਲ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਬਗੀਚਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਪੁਲਸ ਨੇ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ। ਉਨ੍ਹਾ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਐਲਾਨੇ ਗਏ ਰੇਲ ਰੋਕੋ ਪ੍ਰੋਗਰਾਮ ਨੂੰ ਹਰ ਹੀਲੇ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਪ੍ਰੇਮੀਆਂ ਦੇ ਪ੍ਰੇਮੀ ਪ੍ਰਕਾਸ਼ ਸਿੰਘ ਬਾਦਲ ਦ ਹਰ ਧੱਕੇਸ਼ਾਹੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ।
-From Jag Bani News